ਪਿਆਰ ਵਿੱਚ ਸਭ ਤੋਂ ਸੋਹਣੀ ਗੱਲ ਇਹ ਹੈ ਕਿ ਦੋ ਦਿਲ ਇੱਕੋ ਦੁਆ ਮੰਗਦੇ ਹਨ।
ਅਸੀਂ ਬਦਲੇ ਨਹੀਂ, ਬਸ ਲੋਕਾਂ ਨੂੰ ਉਹਨਾਂ ਦੀ ਔਕਾਤ ਦੇ ਹਿਸਾਬ ਨਾਲ ਮਿਲਦੇ ਹਾਂ।
ਜ਼ਿੰਦਗੀ ਛੋਟੀ ਹੈ, ਪਰ ਸੱਚੇ ਰਿਸ਼ਤੇ ਇਸਨੂੰ ਵੱਡਾ ਬਣਾ ਦਿੰਦੇ ਹਨ।
ਦਿਲ ਤਾਂ ਬੱਚਾ ਹੈ, ਪਰ ਖਰਚੇ ਵੱਡਿਆਂ ਵਰਗੇ ਕਰਦਾ ਹੈ।
ਕੁਝ ਵਿਛੋੜੇ ਸਾਨੂੰ ਤੋੜਦੇ ਨਹੀਂ, ਸਾਨੂੰ ਆਪਣੀ ਕਦਰ ਸਿਖਾਉਂਦੇ ਹਨ।
ਜਦੋਂ ਕੋਈ ਸਮਝਣ ਵਾਲਾ ਨਾ ਹੋਵੇ, ਚੁੱਪ ਸਭ ਤੋਂ ਵਧੀਆ ਸਾਥੀ ਬਣ ਜਾਂਦੀ ਹੈ।
ਯਾਰ ਘੱਟ ਹੋਣ ਪਰ ਸੱਚੇ ਹੋਣ, ਜ਼ਿੰਦਗੀ ਲਈ ਇੰਨਾ ਹੀ ਕਾਫੀ ਹੈ।
ਸੁਪਨੇ ਵੱਡੇ ਰੱਖੋ, ਪਰ ਕਦਮ ਹਰ ਰੋਜ਼ ਛੋਟੇ-ਛੋਟੇ ਚੁੱਕੋ।
ਜਿਨ੍ਹਾਂ ਲਈ ਅਸੀਂ ਰਾਤਾਂ ਜਾਗੇ, ਉਹੀ ਸਾਨੂੰ ਸੁਪਨਾ ਸਮਝ ਕੇ ਭੁੱਲ ਗਏ।
ਜਿਹੜੇ ਆਪਣੇ ਦਮ ਤੇ ਖੜੇ ਹੁੰਦੇ ਨੇ, ਉਹਨਾਂ ਨੂੰ ਸਹਾਰਿਆਂ ਦੀ ਲੋੜ ਨਹੀਂ ਹੁੰਦੀ।
ਸਮਾਂ ਬੰਦੇ ਨੂੰ ਓਹੀ ਦਿਖਾਉਂਦਾ ਹੈ, ਜੋ ਗੱਲਾਂ ਲੋਕ ਲੁਕਾ ਲੈਂਦੇ ਹਨ।
ਪੈਸਾ ਬਹੁਤ ਕੁਝ ਖਰੀਦ ਸਕਦਾ ਹੈ, ਪਰ ਸੱਚਾ ਸਾਥ ਨਹੀਂ।
ਜਿਹੜੇ ਲੋਕ ਸਵੇਰੇ ਜਲਦੀ ਉੱਠਦੇ ਨੇ, ਉਹਨਾਂ ਨੂੰ ਸਾਡੀ ਨੀਂਦ ਨਾਲ ਕੋਈ ਜਲਣ ਨਹੀਂ ਹੋਣੀ ਚਾਹੀਦੀ।
ਛੱਡ ਜਾਣ ਵਾਲੇ ਕਾਰਨ ਲੱਭਦੇ ਹਨ, ਨਿਭਾਉਣ ਵਾਲੇ ਰਾਹ ਲੱਭਦੇ ਹਨ।
ਇਕੱਲਾਪਣ ਕਈ ਵਾਰ ਸਾਨੂੰ ਆਪਣੇ ਆਪ ਨਾਲ ਮਿਲਾ ਦਿੰਦਾ ਹੈ।
ਸੱਚਾ ਦੋਸਤ ਉਹ ਹੁੰਦਾ ਹੈ ਜੋ ਤੁਹਾਡੀ ਚੁੱਪ ਵਿੱਚ ਵੀ ਦਰਦ ਪੜ੍ਹ ਲਵੇ।
ਜਿੱਤ ਉਹਨਾਂ ਨੂੰ ਮਿਲਦੀ ਹੈ ਜੋ ਹਾਰ ਤੋਂ ਬਾਅਦ ਵੀ ਰੁਕਦੇ ਨਹੀਂ।
ਦੁੱਖ ਉਹੀ ਵੱਡਾ ਹੁੰਦਾ ਹੈ ਜੋ ਕਿਸੇ ਨੂੰ ਦੱਸਿਆ ਨਾ ਜਾ ਸਕੇ।
ਜਿਹੜਾ ਪਿਆਰ ਸੱਚਾ ਹੁੰਦਾ ਹੈ, ਉਹ ਦੂਰੀਆਂ ਨਾਲ ਘੱਟ ਨਹੀਂ ਹੁੰਦਾ।
ਸਾਡੀ ਚੁੱਪ ਨੂੰ ਕਮਜ਼ੋਰੀ ਨਾ ਸਮਝੀ, ਅਸੀਂ ਹਰ ਗੱਲ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਦੇ।
ਜ਼ਿੰਦਗੀ ਦੀ ਅਸਲੀ ਖੂਬਸੂਰਤੀ ਮੁਸਕਰਾਹਟ ਵਿੱਚ ਨਹੀਂ, ਸਬਰ ਵਿੱਚ ਲੁਕੀ ਹੁੰਦੀ ਹੈ।
ਲੋਕ ਚਿਹਰੇ ਯਾਦ ਰੱਖਦੇ ਹਨ, ਪਰ ਵਕਤ ਕਿਰਦਾਰ ਯਾਦ ਰੱਖਦਾ ਹੈ।
ਜ਼ਿੰਦਗੀ ਵਿੱਚ ਟੈਂਸ਼ਨ ਘੱਟ ਤੇ ਚਾਹ ਵੱਧ ਹੋਣੀ ਚਾਹੀਦੀ ਹੈ।
ਜਿਹੜੇ ਰਿਸ਼ਤੇ ਰੂਹ ਤੋੜ ਦਿੰਦੇ ਹਨ, ਉਹਨਾਂ ਤੋਂ ਦੂਰ ਹੋਣਾ ਹੀ ਚੰਗਾ ਹੁੰਦਾ ਹੈ।
ਇਕੱਲੇ ਰਹਿਣਾ ਮਾੜਾ ਨਹੀਂ, ਗਲਤ ਲੋਕਾਂ ਨਾਲ ਰਹਿਣਾ ਮਾੜਾ ਹੈ।
ਯਾਰੀ ਉਹ ਨਹੀਂ ਜੋ ਹਰ ਰੋਜ਼ ਮਿਲੇ, ਯਾਰੀ ਉਹ ਹੈ ਜੋ ਦੂਰ ਰਹਿ ਕੇ ਵੀ ਦਿਲ ਵਿੱਚ ਰਹੇ।
ਮਿਹਨਤ ਉਹ ਚਾਬੀ ਹੈ ਜੋ ਬੰਦ ਕਿਸਮਤਾਂ ਦੇ ਦਰਵਾਜ਼ੇ ਖੋਲ੍ਹ ਦਿੰਦੀ ਹੈ।
ਕਈ ਵਾਰ ਹੱਸਦਾ ਚਿਹਰਾ ਵੀ ਅੰਦਰੋਂ ਬਹੁਤ ਕੁਝ ਸਹਿ ਰਿਹਾ ਹੁੰਦਾ ਹੈ।
ਪਿਆਰ ਉਹ ਨਹੀਂ ਜੋ ਹਰ ਵੇਲੇ ਬੋਲਿਆ ਜਾਵੇ, ਪਿਆਰ ਉਹ ਹੈ ਜੋ ਚੁੱਪ ਵਿੱਚ ਵੀ ਮਹਿਸੂਸ ਹੋਵੇ।
ਅਸੀਂ ਗੱਲਾਂ ਨਾਲ ਨਹੀਂ, ਆਪਣੇ ਕਿਰਦਾਰ ਨਾਲ ਪਛਾਣ ਬਣਾਉਂਦੇ ਹਾਂ।
ਜ਼ਿੰਦਗੀ ਹਰ ਰੋਜ਼ ਨਵਾਂ ਸਬਕ ਦਿੰਦੀ ਹੈ, ਬਸ ਸਿੱਖਣ ਵਾਲਾ ਦਿਲ ਚਾਹੀਦਾ ਹੈ।
Page 2 of 2